ਤੁਹਾਨੂੰ ਇਹ ਸਹਿਮਤੀ ਕਿਉਂ ਚਾਹੀਦੀ ਹੈ?

.ਸਾਨੂੰ ਤੁਹਾਡੀ ਸਹਿਮਤੀ ਇਸ ਲਈ ਚਾਹੀਦੀ ਹੈ ਤਾਂ ਜੋ ਅਸੀਂ ਸਮੇਂ-ਸਮੇਂ 'ਤੇ ਇਲੈਕਟ੍ਰਾਨਿਕ ਤਸਦੀਕ ਸਰਵਿਸ ਅਤੇ/ਜਾਂ ਕ੍ਰੈਡਿਟ ਰਿਪੋਰਟਿੰਗ ਬਾਡੀ ਰਾਹੀਂ ਤੁਹਾਡੀ ਪਛਾਣ ਦੀ ਤਸਦੀਕ ਕਰ ਸਕੀਏ। ਅਜਿਹਾ ਕਰਨ ਨਾਲ ਸਾਨੂੰ ਐਂਟੀ-ਮਨੀ ਲਾਂਡਰਿੰਗ ਅਤੇ ਅੱਤਵਾਦ ਵਿਰੋਧੀ ਵਿੱਤ ਐਕਟ ਦੇ ਤਹਿਤ ਸਾਡੀਆਂ ਨਿਯਮਕ {1}ਲੋੜਾਂ{1} ਨੂੰ ਪੂਰਾ ਕਰਨ ਦੀ ਸਹੂਲਤ ਮਿਲਦੀ ਹੈ।

ਕੀ ਮੇਰੀ ਨਿੱਜੀ ਜਾਣਕਾਰੀ ਸੁਰੱਖਿਅਤ ਰਹਿੰਦੀ ਹੈ?

ਅਸੀਂ ਤੁਹਾਡੀ ਨਿੱਜੀ ਜਾਣਕਾਰੀ ਦਾ ਆਦਰ ਕਰਦੇ ਹਾਂ ਅਤੇ ਸਾਡੀ ਪਰਦੇਦਾਰੀ ਨੀਤੀ ਵਿੱਚ ਦੱਸਿਆ ਗਿਆ ਹੈ ਕਿ ਅਸੀਂ ਤੁਹਾਡੀ ਨਿੱਜੀ ਜਾਣਕਾਰੀ ਨੂੰ ਕਿਵੇਂ ਸੰਭਾਲਦੇ ਹਾਂ। ਇਸ ਨੀਤੀ ਵਿੱਚ ਨੈਸ਼ਨਲ ਆਸਟਰੇਲੀਆ ਬੈਂਕ ਲਿਮਿਟਡ (National Australia Bank Limited) ABN 12 004 044 937 ਅਤੇ ਉਸ ਨਾਲ ਸੰਬੰਧਿਤ ਕੰਪਨੀਆਂ ਸ਼ਾਮਲ ਹਨ। ਇਸ ਵਿੱਚ ਸਾਰੀਆਂ ਸਹਾਇਕ ਕੰਪਨੀਆਂ (NAB ਗਰੁੱਪ) ਵੀ ਸ਼ਾਮਲ ਹਨ, ਜਿਹਨਾਂ ਵਿੱਚ ਸਾਡੇ ਬੈਂਕ, ਵਿੱਤ, ਫੰਡ ਮੈਨੇਜਮੈਂਟ, ਵਿੱਤੀ ਯੋਜਨਾਬੰਦੀ, ਬੁਢਾਪਾ ਪੈਨਸ਼ਨ, ਬੀਮਾ, ਬਰੋਕਿੰਗ ਅਤੇ ਈ-ਕਾਮਰਸ ਸੰਸਥਾਵਾਂ ਆਉਂਦੀਆਂ ਹਨ।I

ਨਿਰੰਤਰ ਸਹਿਮਤੀ ਪ੍ਰਦਾਨ ਕਰਨ ਨਾਲ ਮੈਨੂੰ ਕੀ ਫਾਇਦਾ ਹੋਵੇਗਾ?

ਨਿਰੰਤਰ ਸਹਿਮਤੀ ਪ੍ਰਦਾਨ ਕਰਨ ਦਾ ਫਾਇਦਾ ਇਹ ਹੈ ਕਿ ਅਸੀਂ ਸਮੇਂ-ਸਮੇਂ 'ਤੇ ਇਲੈਕਟ੍ਰਾਨਿਕ ਰੂਪ ਵਿੱਚ ਤੁਹਾਡੀ ਜਾਣਕਾਰੀ ਦੀ ਤਸਦੀਕ ਕਰ ਸਕਾਂਗੇ ਅਤੇ ਤਸਦੀਕ ਕਰਨ ਲਈ ਤੁਹਾਨੂੰ ਵਾਰ-ਵਾਰ ਸਾਡੇ ਵੱਲੋਂ ਫ਼ੋਨ ਜਾਂ ਈਮੇਲਾਂ ਨਹੀਂ ਆਉਣਗੀਆਂ ਅਤੇ ਤੁਹਾਨੂੰ ਬਰਾਂਚ ਵਿੱਚ ਆਉਣ ਦੀ ਖੇਚਲ ਵੀ ਨਹੀਂ ਕਰਨੀ ਪਵੇਗੀ।

ਮੇਰੀ ਸਹਿਮਤੀ ਨੂੰ ਕਿੰਨੇ ਸਮੇਂ ਤੱਕ ਯੋਗ ਰਹਿੰਦੀ ਹੈ?

ਇੱਕ ਵਾਰ ਤੁਹਾਡੀ ਸਹਿਮਤੀ ਮਿਲਣ ਤੋਂ ਬਾਅਦ, ਜਦੋਂ ਤੱਕ ਤੁਸੀਂ ਸਹਿਮਤੀ ਵਾਪਸ ਨਹੀਂ ਲੈਂਦੇ ਉਦੋਂ ਤੱਕ ਅਸੀਂ ਇਸ ਦੀ ਵਰਤੋਂ ਤੁਹਾਡੀ ਜਾਣਕਾਰੀ ਦੀ ਇਲੈਕਟ੍ਰਾਨਿਕ ਰੂਪ ਵਿੱਚ ਤਸਦੀਕ ਕਰਨ ਲਈ ਕਰ ਸਕਦੇ ਹਾਂ।

ਆਪਣੀ ਸਹਿਮਤੀ ਕਿਵੇਂ ਵਾਪਸ ਲਈ ਜਾ ਸਕਦੀ ਹੈ?

ਆਪਣੀ ਸਹਿਮਤੀ ਵਾਪਸ ਲੈਣ ਲਈ ਕਸਟਮਰ ਡਿਊ ਡਿਲੀਜਨਸ ਟੀਮ (ਗਾਹਕਾਂ ਦੀ ਪਛਾਣ ਦੀ ਤਸਦੀਕ ਕਰਨ ਵਾਲੀ ਟੀਮ) ਨਾਲ ਸੰਪਰਕ ਕਰੋ।

ਤੁਸੀਂ ਮੇਰੀ ਪਛਾਣ ਦੀ ਤਸਦੀਕ ਕਿਵੇਂ ਕਰਦੇ ਹੋ?

ਅਸੀਂ ਤੁਹਾਡੇ ਬਾਰੇ ਜਾਣਕਾਰੀ ਦੀ ਤਸਦੀਕ ਕਰਦੇ ਹਾਂ ਜਿਵੇਂ ਕਿ ਤੁਹਾਡਾ ਨਾਮ, ਜਨਮ ਮਿਤੀ, ਪਤਾ ਅਤੇ ਜੇ ਲੋੜ ਪਵੇ ਤਾਂ ਤੁਹਾਡੇ ਪਛਾਣ-ਪੱਤਰ। ਅਸੀਂ ਇੱਕ ਤਸਦੀਕ ਸੇਵਾ (ਵੈਰੀਫੀਕੇਸ਼ਨ ਸਰਵਿਸ) ਅਤੇ/ਜਾਂ ਕ੍ਰੈਡਿਟ ਰਿਪੋਰਟਿੰਗ ਬਾਡੀ ਦੀ ਮਦਦ ਨਾਲ ਇਸ ਸਭ ਕਰਦੇ ਹਾਂ ਜੋ ਸਾਨੂੰ ਸਾਡੀ ਜਾਣਕਾਰੀ ਦੀ ਸਟੀਕਤਾ ਦਾ ਮੁਲਾਂਕਣ ਪ੍ਰਦਾਨ ਕਰਦੀ ਹੈ।

ਇਸ ਪ੍ਰਕਿਰਿਆ ਵਿੱਚ ਤੀਜੀ ਧਿਰ ਦੇ ਸਿਸਟਮ ਅਤੇ ਸੇਵਾਵਾਂ ਦੀ ਵਰਤੋਂ ਸ਼ਾਮਲ ਹੋ ਸਕਦੀ ਹੈ (ਇਸ ਵਿੱਚ ਤੁਹਾਡੀ ਜਾਣਕਾਰੀ ਨੂੰ ਆਸਟਰੇਲੀਆ ਤੋਂ ਨਿਊਜ਼ੀਲੈਂਡ ਜਾਂ ਨਿਊਜ਼ੀਲੈਂਡ ਤੋਂ ਆਸਟਰੇਲੀਆ ਭੇਜਣਾ ਸ਼ਾਮਲ ਹੋ ਸਕਦਾ ਹੈ) – ਉਦਾਹਰਣ ਦੇ ਲਈ, ਸਾਡੇ ਕੋਲ ਮੌਜੂਦ ਜਾਣਕਾਰੀ ਕਿਸ ਹੱਦ ਤੱਕ ਸਹੀ ਹੈ ਇਸਦੀ ਜਾਂਚ ਕਰਨ ਲਈ, ਤੁਹਾਡੇ ਪਛਾਣ-ਪੱਤਰ ਦੇ ਜਾਰੀਕਰਤਾ ਜਾਂ ਅਧਿਕਾਰਿਤ ਰਿਕਾਰਡ ਧਾਰਕ ਨਾਲ ਸੰਪਰਕ ਕੀਤਾ ਜਾ ਸਕਦਾ ਹੈ। NAB ਦੁਆਰਾ ਇਸ ਪ੍ਰਕਿਰਿਆ ਨੂੰ ਐਂਟੀ-ਮਨੀ ਲਾਂਡਰਿੰਗ ਅਤੇ ਅੱਤਵਾਦ ਵਿਰੋਧੀ ਵਿੱਤ ਐਕਟ ਦੇ ਅਧੀਨ ਪੂਰਾ ਕੀਤਾ ਜਾਂਦਾ ਹੈ।

ਤੁਸੀਂ ਕਿੰਨੀ ਵਾਰ ਮੇਰੀ ਪਛਾਣ ਦੀ ਤਸਦੀਕ ਕਰੋਗੇ?

1-3 ਸਾਲਾਂ ਵਿੱਚ ਇੱਕ ਵਾਰ ਜਾਂ ਜੇ ਲੋੜ ਪਵੇ ਤਾਂ ਜ਼ਿਆਦਾ ਵਾਰ ਵੀ ਤਸਦੀਕ ਕੀਤੀ ਜਾ ਸਕਦੀ ਹੈ।

ਮੇਰੇ ਵੱਲੋਂ ਸਹਿਮਤੀ ਨਾ ਦੇਣ 'ਤੇ ਕੀ ਹੋਵੇਗਾ?

ਜੇ ਤੁਸੀਂ ਸਹਿਮਤੀ ਨਹੀਂ ਦਿੰਦੇ ਤਾਂ ਤੁਹਾਡੀ ਜਾਣਕਾਰੀ ਦੀ ਤਸਦੀਕ ਕਰਨ ਲਈ ਅਸੀਂ ਸਮੇਂ-ਸਮੇਂ 'ਤੇ ਤੁਹਾਡੇ ਨਾਲ ਸੰਪਰਕ ਕਰਾਂਗੇ। ਤਸਦੀਕ ਦੇ ਲਈ ਤੁਹਾਨੂੰ ਦਸਤਾਵੇਜ਼ ਲੈ ਕੇ ਬਰਾਂਚ ਵੀ ਆਉਣਾ ਪੈ ਸਕਦਾ ਹੈ।

ਮੈਨੂੰ ਇਹ ਕਿਵੇਂ ਪਤਾ ਲੱਗੇਗਾ ਕਿ ਮੇਰੇ ਨਾਲ ਸੰਪਰਕ ਕਰਨ ਵਾਲੇ NAB ਵੱਲੋਂ ਹਨ?

ਤੁਹਾਡੀ ਪਛਾਣ ਦੀ ਤਸਦੀਕ ਕਰਨ ਲਈ ਜਦੋਂ ਅਸੀਂ ਤੁਹਾਡੇ ਨਾਲ ਸੰਪਰਕ ਕਰਾਂਗੇ ਤਾਂ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਕੋਲੋਂ ਕੁਝ ਸੁਰੱਖਿਆ ਪ੍ਰਸ਼ਨ ਪੁੱਛਾਂਗੇ। ਅਸੀਂ ਕਦੇ ਵੀ ਤੁਹਾਨੂੰ ਈਮੇਲ ਜਾਂ ਟੈਕਸਟ ਸੰਦੇਸ਼ ਵਿੱਚ ਲਿੰਕ ਭੇਜ ਕੇ ਤੁਹਾਨੂੰ ਆਪਣੀ ਨਿੱਜੀ ਜਾਂ ਬੈਂਕ ਦੀ ਜਾਣਕਾਰੀ ਦੀ ਪੁਸ਼ਟੀ ਕਰਨ, ਉਸਨੂੰ ਅੱਪਡੇਟ ਕਰਨ ਜਾਂ ਸਾਡੇ ਨਾਲ ਸਾਂਝਾ ਕਰਨ ਲਈ ਨਹੀਂ ਕਹਾਂਗੇ।

ਜੇ ਤੁਹਾਨੂੰ ਕਦੇ ਵੀ ਕਾਲ ਕਰਨ ਵਾਲੇ ਉੱਤੇ ਕੋਈ ਸ਼ੱਕ ਹੁੰਦਾ ਹੈ, ਤਾਂ ਕਾਲ ਕੱਟ ਦਿਓ ਅਤੇ ਪਬਲਿਕ ਲਈ ਉਪਲਬਧ ਸਾਡੇ ਨੰਬਰ ਉੱਤੇ ਸਾਨੂੰ ਕਾਲ ਕਰੋ। ਤੁਸੀਂ 13 22 65 ਉੱਤੇ ਜਾਂ ਸਾਡੇ ਅੰਤਰਰਾਸ਼ਟਰੀ ਨੰਬਰ +61 3 8641 9886 ਉੱਤੇ ਦਿਨ ਦੇ 24 ਘੰਟੇ ਅਤੇ ਹਫ਼ਤੇ ਦੇ 7 ਦਿਨ ਕਦੇ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ।

ਆਨਲਾਈਨ ਕਿਵੇਂ ਸੁਰੱਖਿਅਤ ਰਹੀਏ ਬਾਰੇ ਹੋਰ ਜਾਣਕਾਰੀ ਪੜ੍ਹੋ।

ਕੀ ਇਸ ਪ੍ਰਕਿਰਿਆ ਵਿੱਚ ਕ੍ਰੈਡਿਟ ਦੀ ਜਾਂਚ ਸ਼ਾਮਲ ਹੈ ਅਤੇ ਕੀ ਇਸ ਨਾਲ ਮੇਰੇ ਕ੍ਰੈਡਿਟ ਸਕੋਰ ਉੱਤੇ ਕੋਈ ਪ੍ਰਭਾਵ ਪਵੇਗਾ?

ਇਲੈਕਟ੍ਰਾਨਿਕ ਤਸਦੀਕ ਵਿੱਚ ਕ੍ਰੈਡਿਟ ਦੀ ਜਾਂਚ ਸ਼ਾਮਲ ਨਹੀਂ ਹੈ ਅਤੇ ਇਸ ਨਾਲ ਤੁਹਾਡੇ ਕ੍ਰੈਡਿਟ ਸਕੋਰ ਉੱਤੇ ਕੋਈ ਵੀ ਪ੍ਰਭਾਵ ਨਹੀਂ ਪਵੇਗਾ।

ਮੇਰਾ ਪਛਾਣ ਦੀ ਤਸਦੀਕ ਅਸਫਲ ਕਿਉਂ ਹੋਈ?

ਤਸਦੀਕ ਕਰਨ ਦੇ ਲਈ ਅਸੀਂ ਜਿਹੜੀ ਸਰਵਿਸ ਜਾਂ ਕ੍ਰੈਡਿਟ ਬਾਡੀ ਦੀ ਵਰਤੋਂ ਕਰਦੇ ਹਾਂ, ਕਈ ਵਾਰ ਉਹਨਾਂ ਦੇ ਕੋਲ ਤੁਹਾਡੀ ਤਾਜ਼ਾ ਜਾਣਕਾਰੀ ਮੌਜੂਦ ਨਹੀਂ ਹੁੰਦੀ, ਉਦਾਹਰਣ ਦੇ ਲਈ, ਜੇ ਤੁਹਾਡੀ ਵੋਟਰ ਸੂਚੀ ਦੀ ਜਾਣਕਾਰੀ ਅੱਪਡੇਟ ਨਾ ਹੋਈ ਹੋਵੇ। ਜੇ ਤੁਹਾਡੇ ਨਾਲ ਅਜਿਹਾ ਹੁੰਦਾ ਹੈ ਤਾਂ ਤੁਹਾਨੂੰ ਆਪਣਾ ਪਛਾਣ-ਪੱਤਰ ਜਾਂ ਦਸਤਾਵੇਜ਼ ਲੈ ਕੇ ਬਰਾਂਚ ਆਉਣਾ ਪੈ ਸਕਦਾ ਹੈ।

Important information